ਦਮੇ ਸੰਬੰਧੀ ਕਾਰਵਾਈ ਕਰਨ ਦੀ ਯੋਜਨਾ

Asthma Action Plan (Punjabi)

ਲਈ:

ਵੱਲੋਂ ਤਿਆਰ ਕੀਤੀ:

ਮਿਤੀ:

ਦਮੇਂ ਉੱਤੇ ਚੰਗੀ ਤਰ੍ਹਾਂ ਕਾਬੂ ਪਾਉਣ ਤੋਂ ਭਾਵ ਹੈ:

 • ਦਿਨ ਵੇਲੇ ਖੰਘ ਜਾਂ ਕੋਈ ਹੋਰ ਲੱਛਣ ਨਾ ਹੋਣੇ
 • ਰਾਤ ਨੂੰ ਅਤੇ ਬਹੁਤ ਸਵੇਰ ਕੋਈ ਖੰਘ ਜਾਂ ਹੋਰ ਲੱਛਣ ਨਾ ਹੋਣੇ
 • ਆਮ ਕਿਰਿਆਵਾਂ ਕਰਨ ਦੇ ਯੋਗ ਹੋਵੇ
 • ਰਿਲੀਵਰ ਦਵਾਈ ਦੀ ਲੋੜ ਹਫ਼ਤੇ ਵਿੱਚ 3 ਤੋਂ ਘੱਟ ਵਾਰੀ ਹੋਵੇ
 • ਫੇਫੜੇ ਆਮ ਵਾਂਗ ਜਾਂ ਲੱਗਭਗ ਆਮ ਵਾਂਗ ਕੰਮ ਕਰਦੇ ਹੋਣ
 • ਫੇਫੜੇ ਆਮ ਵਾਂਗ ਕੰਮ ਕਰਦੇ ਹੋਣ
 • ਦਮੇ ਦੇ ਦੌਰੇ ਕਾਰਨ ਡਾਕਟਰ ਜਾਂ ਐਮਰਜੰਸੀ ਵਿਭਾਗ ਨਾ ਜਾਣਾ ਪੈਂਦਾ ਹੋਵੇ
 • ਦਮੇ ਦੇ ਦੌਰੇ ਕਾਰਨ ਐਮਰਜੰਸੀ ਵਿਭਾਗ ਨਾ ਜਾਣਾ ਪੈਂਦਾ ਹੋਵੇ

ਜੇ ਤੁਹਾਡਾ ਬੱਚਾ ਪੀਕ ਫ਼ਲੋਅ ਮੀਟਰ ਵਰਤਦਾ ਹੋਵੇ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੀਕ ਫ਼ਲੋਅ ਰੀਡਿੰਗ ਦੇ ਨੰਬਰ ਦਮੇ ਉੱਤੇ ਕਾਬੂ ਪਾਉਣ ਲਈ ਬਹੁਤ ਜ਼ਰੂਰੀ ਹੁੰਦੇ ਹਨ, ਖ਼ਾਸ ਕਰ ਜੇ ਉਹ ਸਦਾ ਦਮੇ ਦੇ ਲੱਛਣ ਨਾ ਵੇਖ ਸਕਦੇ ਹੋਣ।

ਹਰ ਰੋਜ਼ ਲੈਣ ਲਈ ਦਵਾਈਆਂ

ਭਾਵੇਂ ਤੁਹਾਡਾ ਬੱਚਾ ਠੀਕ ਹੀ ਮਹਿਸੂਸ ਕਰਦਾ ਹੋਵੇ ਹਰ ਰੋਜ਼ ਲੈਣ ਲਈ ਦਵਾਈਆਂ ।

ਕੰਟਰੋਲਰ

1.                                                                         ਪੱਫ਼            ਦਿਨ ਵਿੱਚ ਵਾਰੀ
2.                                                                          ਪੱਫ਼            ਦਿਨ ਵਿੱਚ ਵਾਰੀ
3.                                                                          ਪੱਫ਼            ਦਿਨ ਵਿੱਚ ਵਾਰੀ

ਜਦੋਂ ਤੁਹਾਡੇ ਬੱਚੇ ਦਾ ਦਮਾ ਵਿਗੜ ਜਾਵੇ

ਜੇ ਤੁਹਾਡੇ ਬੱਚੇ ਨੂੰ ਜ਼ੁਕਾਮ ਆਦਿ ਲੱਗਾ ਹੋਵੇ ਜਾਂ ਉਸ ਦਾ ਦਮਾਂ ਵਿਗੜ (ਖੰਘ, ਸਾਹ ਲੈਣ ਨਾਲ ਸੀਟੀ ਵੱਜਦੀ ਹੋਵੇ, ਸਾਹ ਵਿੱਚ ਮੁਸ਼ਕਲ ਆਉਂਦੀ ਹੋਵੇ) ਜਾਵੇ, ਦਵਾਈ ਵੱਧ ਵਾਰੀ ਲੈਣੀ ਜ਼ਰੂਰੀ ਹੁੰਦੀ ਹੈ। ਹੇਠ ਦਰਜ ਹਦਾਇਤਾਂ ਦੀ ਪਾਲਣਾ ਕਰੋ:

ਕੰਟਰੋਲਰ ਵੱਧ ਵਰਤੋ:

ਇਸ ਦਵਾਈ ਲਈ __________________________

__ ਦਿਨ, ਦਿਨ ਵਿੱਚ___ ਵਾਰੀ____ਪੱਫ਼ ਲਓ।

ਰਿਲੀਵਰ:

ਲੱਛਣਾਂ ਲਈ ਹਰ 4 ਘੰਟੇ ਪਿੱਛੋਂ ___ਪੱਫ਼ ਲਓ

ਵਰਜ਼ਿਸ਼ ਕਰਨ ਤੋਂ ਪਹਿਲਾਂ ਰਿਲੀਵਰ ਦੀ ਵਰਤੋਂ: ਹਾਂ/ਨਹੀਂ

ਮੂੰਹ ਰਾਹੀਂ ਲੈਣ ਵਾਲੇ ਸਟਿਰੁਆਇਡਜ਼:

ਕਿਸਮ:

ਖ਼ੁਰਾਕ:

ਕਦੋਂ:

ਐਮਰਜੰਸੀ ਦੀ ਸੂਰਤ ਵਿੱਚ

ਜੇ ਹੇਠ ਦਰਜ ਗੱਲਾਂ ਵਿੱਚੋਂ ਕੋਈ ਇੱਕ ਗੱਲ ਵਾਪਰੇ ਤਾਂ ਤੁਰੰਤ ਹੀ ਡਾਕਟਰ ਨੂੰ ਮਿਲੋ:

 • ਰਿਲੀਵਰ ਦੀ ਦਵਾਈ ਕੰਮ ਨਹੀਂ ਕਰਦੀ ਜਾਂ ਇਸ ਦਾ ਅਸਰ 4 ਘੰਟੇ ਤੋਂ ਘੱਟ ਹੁੰਦਾ ਹੈ।
 • ਤੁਹਾਡਾ ਬੱਚਾ 2 ਦਿਨਾਂ ਪਿੱਛੋਂ ਵੀ ਠੀਕ ਨਹੀਂ ਹੋ ਰਿਹਾ।
 • ਤੁਹਾਡਾ ਬੱਚਾ 2 ਜਾਂ 3 ਦਿਨਾਂ ਪਿੱਛੋਂ ਵੀ ਠੀਕ ਨਹੀਂ ਹੋ ਰਿਹਾ।
 • ਤੁਹਾਡੇ ਬੱਚੇ ਦੀ ਹਾਲਤ ਵਿਗੜ ਰਹੀ ਹੈ।

ਜੇ ਹੇਠ ਦਰਜ ਗੱਲਾਂ ਵਿੱਚੋਂ ਕੋਈ ਇੱਕ ਗੱਲ ਵਾਪਰੇ ਤਾਂ ਨਜ਼ਦੀਕੀ ਐਮਰਜੰਸੀ ਵਿਭਾਗ ਪਹੁੰਚੋ:

 • ਤੁਹਾਡਾ ਬੱਚਾ ਦਮੇ ਦੇ ਲੱਛਣਾਂ ਕਾਰਨ ਖਾ, ਸੌਂ, ਜਾਂ ਬੋਲ ਨਾ ਸਕਦਾ ਹੋਵੇ।
 • ਤੁਹਾਡੇ ਬੱਚੇ ਦੇ ਸਾਹ ਦੀ ਗਤੀ ਉੱਖੜੀ ਲੱਗੇ ਜਾਂ ਗਲ਼ੇ ਜਾਂ ਪਸਲੀਆਂ ਥੱਲੇ ਸਾਹ ਖਿੱਚਦਾ ਹੋਵੇ।
 • ਅਧਿਕ ਰਿਲੀਵਰ ਦਵਾਈ ਬੇਅਸਰ ਹੁੰਦੀ ਹੋਵੇ।

Sharon Dell, BEng, MD, FRCPC

Bonnie Fleming-Carroll, MN, ACNP, CAE

Jennifer Leaist, RN, BScN

Rishita Peterson, RN, BScN, MN

Gurjit Sangha, RN, MN

James Tjon, BScPhm, PharmD, RPh

1/29/2009


Notes: