What is asthma?WWhat is asthma?What is asthma?EnglishRespiratoryChild (0-12 years);Teen (13-18 years)LungsRespiratory systemConditions and diseasesAdult (19+)NA2009-01-29T05:00:00ZSharon Dell, BEng, MD, FRCPC;Bonnie Fleming-Carroll, MN, ACNP, CAE;Jennifer Leaist, RN, BScN;Rishita Peterson, RN, BScN, MN;Gurjit Sangha, RN, MN;James Tjon, BScPhm, PharmD, RPh6.0000000000000070.0000000000000280.000000000000Flat ContentHealth A-Z
Asthma is the most common chronic condition in children. Learn about what happens during an asthma attack and how bronchiole constriction affects breathing.

Asthma is a chronic lung condition. When properly managed, children with asthma can live perfectly normal lives.

Key points

Asthma can be a lifelong condition, but good asthma control can allow your child to live a normal life.

Asthma symptoms are different in different children.

In certain conditions, a child with asthma's airways become narrower, making it harder to breathe.

AsmaAAsmaAsthmaPortugueseNAChild (0-12 years);Teen (13-18 years)NANANAAdult (19+)NA2009-10-16T04:00:00ZSharon Dell, MD, BEng, FRCPC Bonnie Fleming-Carroll, RN, MN, APN Colleen Wilkinson, RN, MS70.00000000000007.000000000000002125.00000000000Flat ContentHealth A-Z
Asma infantil: leia e informe-se melhor sobre o diagnóstico mais frequente da asma, os medicamentos para a asma e seu tratamento em crianças.

ਦਮਾਦਮਾAsthmaPunjabiNAChild (0-12 years);Teen (13-18 years)NANANAAdult (19+)NA2009-10-16T04:00:00ZSharon Dell, MD, BEng, FRCPCBonnie Fleming-Carroll, RN, MN, APNColleen Wilkinson, RN, MS000Flat ContentHealth A-Z
ਸਾਹ ਵਾਲੀਆਂ ਨਾਲੀਆਂ ਦਾ ਤੰਗ ਹੋ ਜਾਣਾ ਦਮਾ ਹੁੰਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਕਠਨਾਈ ਆਉਂਦੀ ਹੈ। ਦਮੇ ਦੇ ਕਾਰਨਾਂ, ਲੱਛਣਾਂ, ਤਸ਼ਖ਼ੀਸ ਅਤੇ ਇਲਾਜ ਬਾਰੇ ਪੜ੍ਹੋ।

AsmaAAsmaAsthmaSpanishNAChild (0-12 years);Teen (13-18 years)NANANAAdult (19+)NA2009-10-16T04:00:00ZSharon Dell, MD, BEng, FRCPCBonnie Fleming-Carroll, RN, MN, APNColleen Wilkinson, RN, MS70.00000000000007.000000000000000Flat ContentHealth A-Z
Asma infantil es un estrechamiento de las vías respiratorias que provoca dificultad para respirar. Lea acerca de las causas, síntomas y tratamiento del asma.

ஆஸ்துமாஆஸ்துமாAsthmaTamilNAChild (0-12 years);Teen (13-18 years)NANANAAdult (19+)NA2009-10-16T04:00:00ZSharon Dell, MD, BEng, FRCPCBonnie Fleming-Carroll, RN, MN, APNColleen Wilkinson, RN, MS000Flat ContentHealth A-Z
ஆஸ்துமா என்பது சுவாசிப்பதற்கு சிரமப்படும் விளைவினை ஏற்படுத்தும் மூச்சுக்குழாய் குறுகுதலாகும்.

Qu’est-ce que l’asthme?QQu’est-ce que l’asthme?What is asthma?FrenchRespiratoryChild (0-12 years);Teen (13-18 years)LungsRespiratory systemConditions and diseasesAdult (19+)NA2009-01-29T05:00:00ZSharon Dell, BEng, MD, FRCPCBonnie Fleming-Carroll, MN, ACNP, CAEJennifer Leaist, RN, BScNRishita Peterson, RN, BScN, MNGurjit Sangha, RN, MNJames Tjon, BScPhm, PharmD, RPh6.0000000000000070.0000000000000280.000000000000Flat ContentHealth A-Z
L’asthme est la maladie chronique la plus fréquente chez les enfants. Découvrez ce qui se passe au cours d’une crise d’asthme et de quelle façon la constriction des bronchioles affecte la respiration.

L’asthme est une maladie chronique qui atteint les poumons. Lorsqu’elle est gérée de manière adéquate, les enfants atteints d’asthme peuvent vivre une vie tout à fait normale.

À retenir

L’asthme peut perdurer toute la vie, mais un bon contrôle de cette maladie permet à votre enfant de vivre une vie normale.

Les symptômes de l’asthme sont différents d’un enfant à l’autre.

Dans certaines conditions, les voies respiratoires d’un enfant atteint d’asthme se rétrécissent, rendant la respiration difficile.

ਦਮਾ1470.00000000000ਦਮਾAsthmaPunjabiNAChild (0-12 years);Teen (13-18 years)NANANAAdult (19+)NA2009-10-16T04:00:00ZSharon Dell, MD, BEng, FRCPCBonnie Fleming-Carroll, RN, MN, APNColleen Wilkinson, RN, MS000Flat ContentHealth A-Z
ਸਾਹ ਵਾਲੀਆਂ ਨਾਲੀਆਂ ਦਾ ਤੰਗ ਹੋ ਜਾਣਾ ਦਮਾ ਹੁੰਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਕਠਨਾਈ ਆਉਂਦੀ ਹੈ। ਦਮੇ ਦੇ ਕਾਰਨਾਂ, ਲੱਛਣਾਂ, ਤਸ਼ਖ਼ੀਸ ਅਤੇ ਇਲਾਜ ਬਾਰੇ ਪੜ੍ਹੋ।

ਦਮਾ ਕੀ ਹੁੰਦਾ ਹੈ?

ਦਮਾ ਇੱਕ ਅਜਿਹੀ ਹਾਲਤ ਹੈ ਜਿਹੜੀ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ 'ਤੇ ਅਸਰ ਪਾਉਂਦੀ ਹੈ। ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣੀ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਉਣੀ, ਦਮੇ ਦੇ ਆਮ ਚਿੰਨ੍ਹ ਹਨ। ਇਹ ਚਿੰਨ੍ਹ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਦੇ ਨਾਲ ਵੀ ਹੋ ਸਕਦੇ ਹਨ। ਇਸ ਲਈ, ਸ਼ੁਰੂ ਵਿੱਚ ਤੁਹਾਡੇ ਡਾਕਟਰ ਨੂੰ ਦਮੇ ਦੀ ਤਸ਼ਖ਼ੀਸ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ, ਖ਼ਾਸਕਰ ਛੋਟੇ ਬਾਲਾਂ ਅਤੇ ਬੱਚਿਆਂ ਵਿੱਚ।

ਦਮਾ ਰਹਿੰਦੀ ਉਮਰ ਤੀਕ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਉੱਪਰ ਅਸਰ ਪਾ ਸਕਦਾ ਹੈ। ਕਈ ਵਾਰੀ ਤੁਹਾਡਾ ਬੱਚਾ ਠੀਕ ਮਹਿਸੂਸ ਕਰੇਗਾ। ਕਿਸੇ ਹੋਰ ਸਮੇਂ ਦਮੇ ਕਾਰਨ ਤੁਹਾਡਾ ਬੱਚਾ ਬਹੁਤ ਬਿਮਾਰ ਮਹਿਸੂਸ ਕਰੇਗਾ।

ਜਦੋਂ ਤੁਹਾਡੇ ਬੱਚੇ ਦਾ ਦਮਾ ਇੱਕ ਸਮੱਸਿਆ ਬਣ ਜਾਂਦਾ ਹੈ

ਜਦੋਂ ਤੁਹਾਡੇ ਬੱਚੇ ਦਾ ਦਮਾ ਇੱਕ ਸਮੱਸਿਆ ਬਣ ਜਾਂਦਾ ਹੈ, ਉਸ ਦੀਆਂ ਸਾਹ ਲੈਣ ਵਾਲੀਆਂ ਨਾਲੀਆਂ ਤੰਗ ਹੋ ਜਾਂਦੀਆਂ ਹਨ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤੁਹਾਡੇ ਬੱਚੇ ਨੂੰ ਫ਼ੇਫ਼ੜਿਆਂ ਅੰਦਰ ਹਵਾ ਲੈ ਜਾਣੀ ਅਤੇ ਬਾਹਰ ਕੱਢਣੀ ਮੁਸ਼ਕਿਲ ਹੋ ਜਾਂਦੀ ਹੈ।

ਦਮੇ ਵਿੱਚ ਕੱਛ ਦਾ ਤਾਪਮਾਨ
ਦਮੇ ਦੇ ਦੌਰੇ ਵਿੱਚ,ਸਾਹ ਵਾਲੀ ਨਾਲੀ ਦੁਆਲੇ ਦੇ ਦੇ ਪੱਠੇ ਕੱਸੇ ਜਾਂਦੇ ਹਨ ਜਿਸ ਨਾਲ ਸਾਹ ਲੈਣਾ ਕਠਨ ਹੋ ਜਾਂਦਾ ਹੈ।

ਜਦੋਂ ਤੁਹਾਡੇ ਬੱਚੇ ਨੂੰ ਦਮੇ ਦੀ ਸਮੱਸਿਆ ਹੁੰਦੀ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਨੂੰ ਤੰਗ ਬਣਾਉਣ ਵਿੱਚ ਤਿੰਨ ਗੱਲਾਂ ਵਾਪਰਦੀਆਂ ਹਨ:

ਹਵਾ ਵਾਲੀਆਂ ਨਾਲੀਆਂ ਦੀ ਅੰਦਰ ਵਾਲੀ ਝਿੱਲੀ ਮੋਟੀ ਹੋ ਕੇ ਸੁੱਜ ਜਾਂਦੀ ਹੈ। ਇਸ ਨੂੰ ਲੋਕ ਸੋਜਸ਼ ਕਹਿੰਦੇ ਤੁਸੀਂ ਸੁਣੋਗੇ।

ਸਾਹ ਵਾਲੀਆਂ ਨਾਲੀਆਂ ਦੇ ਆਲੇ-ਦੁਆਲੇ ਵਾਲੇ ਪੱਠੇ ਕੱਸੇ (ਸਖ਼ਤ ਹੋ) ਜਾਂਦੇ ਹਨ। ਇਸ ਨੂੰ ਤੁਸੀਂ ਬਰੌਂਕਾਸਪਿਜ਼ਮ ਜਾਂ ਬਰੌਂਕਾਸਸਟਰਿਕਸ਼ਨ (ਸਾਹ ਬਾਹਰ ਕੱਢਣ ਵੇਲੇ ਕਠਨਾਈ ਆਉਣੀ ਅਤੇ ਆਵਾਜ਼ ਆਉਣੀ) ਕਹਿੰਦੇ ਸੁਣੋਗੇ।

ਸਾਹ ਵਾਲੀਆਂ ਨਾਲੀਆਂ ਬਹੁਤ ਮਾਤਰਾ ਵਿੱਚ ਸਾਫ਼, ਗਾੜ੍ਹਾ ਤਰਲ ਪਦਾਰਥ ਬਣਾਉਂਦੀਆਂ ਹਨ ਜਿਸ ਨੂੰ ਮਿਊਕਸ (ਬਲਗ਼ਮ) ਕਹਿੰਦੇ ਹਨ। ਇਹ ਬਲਗ਼ਮ ਆਮ ਨਾਲੋਂ ਗਾੜ੍ਹੀ ਹੁੰਦੀ ਹੈ ਅਤੇ ਸਾਹ ਵਾਲੀਆਂ ਨਾਲੀਆਂ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ।

ਆਪਣੇ ਬੱਚੇ ਨੂੰ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰਨੀ

ਕਈ ਤਰੀਕੇ ਹਨ ਜਿੰਨ੍ਹਾਂ ਦੁਆਰਾ ਤੁਸੀਂ ਆਪਣੇ ਬੱਚੇ ਨੂੰ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹੋ:

ਇਹ ਸਫ਼ਾ ਪੜ੍ਹ ਕੇ, ਦਮੇ ਬਾਰੇ ਹੋਰ ਸਰੋਤਾਂ ਨੂੰ ਪੜ੍ਹ ਕੇ ਅਤੇ ਆਪਣੇ ਡਾਕਟਰ ਨੂੰ ਪੁੱਛ ਕੇ ਆਪਣੇ ਬੱਚੇ ਦੇ ਦਮੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਇਹ ਯਕੀਨੀ ਬਣਾ ਕੇ ਕਿ ਤੁਹਾਡਾ ਬੱਚਾ ਬਿਲਕੁਲ ਉਸੇ ਤਰ੍ਹਾਂ ਹੀ ਸਾਰੀਆਂ ਦਵਾਈਆਂ ਲੈਂਦਾ ਹੈ ਜਿਵੇਂ ਬੱਚੇ ਦੇ ਡਾਕਟਰ ਨੇ ਤੁਹਾਨੂੰ ਦੱਸਿਆ ਹੈ।

ਇਹ ਪਤਾ ਕਰੋ ਕਿ ਤੁਹਾਡੇ ਬੱਚੇ ਦਾ ਦਮਾ ਕਿਹੜੀਆਂ ਚੀਜ਼ਾਂ ਤੋਂ ਸ਼ੁਰੂ (ਟਰਿਗਰ) ਹੁੰਦਾ ਹੈ ਅਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਟਰਿਗਰਜ਼ ਉਹ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੀਆਂ ਹਨ।

ਟਰਿਗਰਜ਼ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੇ ਹਨ

ਉਹ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੀਆਂ ਹਨ। ਦਮੇ ਵਾਲੇ ਹਰ ਇੱਕ ਬੱਚੇ ਨੂੰ ਵੱਖ ਵੱਖ ਟਰਿਗਰਜ਼ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ। ਕਿਹੜੇ ਟਰਿਗਰਜ਼ ਤੁਹਾਡੇ ਬੱਚੇ ਨੂੰ ਪਰੇਸ਼ਾਨ ਕਰਦੇ ਹਨ, ਅਤੇ ਇਨ੍ਹਾਂ ਟਰਿਗਰਜ਼ ਤੋਂ ਤੁਹਾਡੇ ਬੱਚਾ ਕਿਵੇਂ ਦੂਰ ਰਹਿ ਸਕਦਾ ਹੈ ਦਾ ਪਤਾ ਕਰਨ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।

ਕੁੱਝ ਆਮ ਟਰਿਗਰਜ਼ ਹੇਠਾਂ ਦਰਜ ਹਨ:

ਲਾਗਾਂ, ਜਿਵੇਂ ਕਿ ਜ਼ੁਕਾਮ (ਸਰਦੀ ਲੱਗਣੀ ਆਦਿ) ਅਤੇ ਫ਼ਲੂ

ਸਿਗਰਟ ਜਾਂ ਤੰਬਾਕੂ ਦਾ ਧੂੰਆਂ

ਲੱਕੜੀ ਅਤੇ ਤੇਲ ਦਾ ਧੂੰਆਂ

ਉਹ ਚੀਜ਼ਾਂ ਜਿਹੜੀਆਂ ਅਲਰਜੀ ਦੇ ਪ੍ਰਤੀਕਰਮ ਪੈਦਾ ਕਰਦੀਆਂ ਹਨ

ਪਾਲਤੂ ਜਾਨਵਰ

ਪ੍ਰਦੂਸ਼ਤ ਹਵਾ

ਸਿੱਲ੍ਹਾ ਮੌਸਮ

ਠੰਡਾ ਮੌਸਮ

ਦਵਾਈਆਂ, ਜਿਵੇਂ ਕਿ ਏ ਐੱਸ ਏ (ਐੱਸਪਰੀਨ) ਜਾਂ ਆਈਬਿਊਪਰੋਫੈਨ

ਤੇਜ਼ ਸੁਗੰਧੀਆਂ ਜਾਂ ਸਪਰੇਅ

ਕਸਰਤ

ਦਮੇ ਦੀਆਂ ਦਵਾਈਆਂ

ਦਮੇ ਦੀਆਂ ਦਵਾਈਆਂ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਨੂੰ ਤੰਦਰੁਸਤ ਰੱਖ ਸਕਦੀਆਂ ਹਨ ਅਤੇ ਉਸ ਦੇ ਦਮੇ ਨੂੰ ਵਿਗੜਨ ਤੋਂ ਰੋਕ ਸਕਦੀਆਂ ਹਨ। ਇਹ ਦਵਾਈਆਂ ਦਮੇ ਦਾ ਇਲਾਜ ਨਹੀਂ ਕਰਦੀਆਂ, ਪਰ ਇਹ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।

ਬਹੁਤੀਆਂ ਦਵਾਈਆਂ ਜਿਹੜੀਆਂ ਤੁਹਾਡਾ ਬੱਚਾ ਲੈ ਸਕਦਾ ਹੈ ਉਹ ਸਾਹ ਨਾਲ ਅੰਦਰ ਖਿੱਚੀਆਂ ਜਾਂਦੀਆਂ ਹਨ। ਜਿਹੜੀਆਂ ਦਵਾਈਆਂ ਸਾਹ ਨਾਲ ਅੰਦਰ ਖਿੱਚੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਦਵਾਈਆਂ ਕਹਿੰਦੇ ਹਨ।

ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਦਵਾਈਆਂ ਦਮੇ ਵਾਲੇ ਬੱਚਿਆਂ ਲਈ ਬਹੁਤ ਸੁਰੱਖਿਅਤ ਪਾਈਆਂ ਗੱਈਆਂ ਹਨ। ਤੁਹਡਾ ਬੱਚਾ ਇਨ੍ਹਾਂ ਨੂੰ ਸਾਲਾਂ ਬੱਧੀ ਵਰਤ ਸਕਦਾ ਹੈ ਅਤੇ ਸਾਧਾਰਨ ਬਾਲਗ਼ ਦੇ ਕੱਦ ਤੀਕ ਵਧ ਸਕਦਾ ਹੈ।

ਸਾਹ ਰਾਹੀਂ ਅੰਦਰ ਖਿੱਚਣ ਵਾਲੀ ਦਵਾਈ ਲੈਣ ਤੋਂ ਪਿੱਛੋਂ ਤੁਹਾਡੇ ਬੱਚੇ ਨੂੰ ਮੂੰਹ ਸਾਫ਼ ਕਰਨ ਲਈ ਕੁਰਲੀ ਕਰਨੀ ਚਾਹੀਦੀ ਹੈ ਜਾਂ ਪਾਣੀ ਜਾਂ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਮੂੰਹ ਵਿੱਚ ਛਾਲੇ ਪੈਣ ਤੋਂ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ।

ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ ਮੁੱਖ ਕਿਸਮ ਦੀਆਂ ਦਵਾਈਆਂ ਜਿਹੜੀਆਂ ਕਿ ਤੁਹਾਡਾ ਬੱਚਾ ਲੈ ਸਕਦਾ ਹੈ ਉਨ੍ਹਾਂ ਨੂੰ ਕੰਟਰੋਲਰ (ਰੋਕਣ ਵਾਲੀਆਂ) ਅਤੇ ਰਲੀਵਰ (ਆਰਾਮ ਦੇਣ ਵਾਲੀਆਂ) ਕਹਿੰਦੇ ਹਨ।

ਦਮੇ ਦੀਆਂ ਕੰਟਰੋਲਰ ਦਵਾਈਆਂ

ਕੰਟਰੋਲਰ ਉਹ ਦਵਾਈ ਹੈ ਜਿਹੜੀ ਸਾਹ ਵਾਲੀਆਂ ਨਾਲੀਆਂ ਦੀ ਅੰਦਰਲੀ ਝਿੱਲੀ ਦੀ ਸੋਜ ਨੂੰ ਰੋਕ ਦੇਂਦੀ ਹੈ। ਜਦੋਂ ਤੁਹਾਡਾ ਬੱਚਾ ਹਰ ਰੋਜ਼ ਕੰਟਰੋਲਰ ਵਰਤਦਾ ਹੈ ਤਾਂ ਉਸ ਨੂੰ ਸੋਜ ਅਤੇ ਬਲਗਮ ਘੱਟ ਹੋਵੇਗੀ। ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਕੰਟਰੋਲਰ ਦਵਾਈਆਂ ਦੀਆਂ ਉਦਾਹਰਣਾਂ ਬੈਕਲੋਮੈਥਾਸੋਨ (ਕਵਾਰ), ਬਿਊਡੀਸੋਨਾਈਡ (ਪਲਮੀਕੋਰਟ), ਬਿਊਡੀਸੋਨਾਈਡ ਪਲੱਸ ਫ਼ਾਰਮੋਟਰੋਲ (ਸਿੰਬੀਕੋਰਟ), ਸਿਕਲਸੋਨਾਈਡ ( ਅਲਵੈਸਕੋ), ਫ਼ਲੂਟੀਕਸੋਨ (ਫ਼ਲੋਵੈਂਟ), ਅਤੇ ਫ਼ਲੂਟੀਕਸੋਨ ਪਲੱਸ ਸਲਮੈਟਰੋਲ (ਅਡਵੇਅਰ) ਹਨ। ਗੋਲ਼ੀ ਦੀ ਸ਼ਕਲ ਵਿੱਚ ਕੰਟਰੋਲਰ ਦਵਾਈ ਦੀ ਉਦਾਹਰਣ ਮੌਂਟੁਲੂਕੈਸਟ (ਸਿੰਗੁਲੇਅਰ) ਹੈ।

ਤੁਹਾਡੇ ਬੱਚੇ ਨੂੰ ਕੰਟਰੋਲਰ ਦਵਾਈ ਹਰ ਰੋਜ਼ ਲੈਣੀ ਚਾਹੀਦੀ ਹੈ, ਭਾਵੇਂ ਉਹ ਠੀਕ ਠਾਕ ਵਿਖਾਈ ਦਿੰਦਾ ਹੈ। ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਉਦੋਂ ਤੀਕ ਕੰਟਰੋਲਰ ਦਵਾਈ ਵਰਤਦਾ ਰਹੇ ਜਦੋਂ ਤੀਕ ਤੁਹਾਡਾ ਡਾਕਟਰ ਇਹ ਨਹੀਂ ਕਹਿੰਦਾ ਕਿ ਹੁਣ ਦਵਾਈ ਬੰਦ ਕਰ ਦੇਣੀ ਠੀਕ ਹੈ।

ਦਮੇ ਦੀਆਂ ਰਲੀਵਰ ਦਵਾਈਆਂ

ਦਮੇ ਦੇ ਚਿੰਨ੍ਹਾਂ ਜਿਵੇਂ ਕਿ ਖੰਘ ਜਾਂ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਦਾ ਇਲਾਜ ਕਰਨ ਵਿੱਚ ਰਲੀਵਰ ਮਦਦ ਕਰਦੀ ਹੈ।

ਰਲੀਵਰ ਸਾਹ ਵਾਲੀ ਨਾਲੀ ਦੇ ਆਲੇ-ਦੁਆਲੇ ਵਾਲੇ ਪੱਠੇ ਨੂੰ ਨਰਮ ਕਰਦਾ ਹੈ। ਜਦੋਂ ਪੱਠਾ ਨਰਮ ਹੁੰਦਾ ਹੈ, ਸਾਹ ਵਾਲੀ ਨਾਲੀ ਖੁੱਲ੍ਹ ਜਾਂਦੀ ਹੈ। ਜਦੋਂ ਸਾਹ ਵਾਲੀ ਨਾਲੀ ਖੁੱਲ੍ਹ ਜਾਂਦੀ ਹੈ, ਤੁਹਾਡਾ ਬੱਚਾ ਹੋਰ ਆਸਾਨੀ ਨਾਲ ਸਾਹ ਲੈਣ ਦੇ ਯੋਗ ਹੋ ਜਾਵੇਗਾ। ਰਲੀਵਰ ਦਵਾਈਆਂ ਦੀਆਂ ਉਦਾਹਰਣਾਂ ਸੈਲਬੂਟਾਮੋਲ (ਐਰੋਮਿਰ ਜਾਂ ਵੈਂਟੋਲਿਨ) ਅਤੇ ਟਰਬਿਊਟਾਲਾਈਨ (ਬਰਿਕਾਨੌਲ) ਹਨ।

ਤੁਹਾਡੇ ਬੱਚੇ ਨੂੰ ਰਲੀਵਰ ਉਦੋਂ ਵਰਤਣੀ ਚਾਹੀਦੀ ਹੈ ਜਦੋਂ ਉਸ ਨੂੰ ਦਮੇ ਦੀ ਸਮੱਸਿਆ ਹੋਵੇ। ਜਦੋਂ ਤੁਹਾਡਾ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਬੱਚਾ ਪਹਿਲਾਂ ਨਾਲੋਂ ਬਿਹਤਰ ਹੈ ਤਾਂ ਉਸ ਨੂੰ ਰਲੀਵਰ ਦੀ ਰੁਜ਼ਾਨਾ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਤੁਹਾਡਾ ਡਾਕਟਰ ਤੁਹਾਡੇ ਬੱਚੇ ਨੂੰ ਕਸਰਤ ਕਰਨ ਤੋਂ ਪਹਿਲਾਂ ਰਲੀਵਰ ਵਰਤਣ ਲਈ ਕਹਿ ਸਕਦਾ ਹੈ।

ਤੁਹਾਡੇ ਬੱਚੇ ਦਾ ਦਮਾ ਵਿਗੜ ਰਿਹਾ ਹੈ ਬਾਰੇ ਪੂਰਵ-ਚੇਤਾਵਨੀ ਦੇ ਚਿੰਨ੍ਹ

ਦਮੇ ਦੀਆਂ ਸਮੱਸਿਆਵਾਂ ਘੰਟਿਆਂ ਜਾਂ ਦਿਨਾਂ ਵਿੱਚ ਹੌਲ਼ੀ ਹੌਲ਼ੀ ਸ਼ੁਰੂ ਹੋ ਸਕਦੀਆਂ ਹਨ। ਜਦੋਂ ਤੁਹਾਡੇ ਬੱਚੇ ਨੂੰ ਦਮੇ ਦੀ ਸਮੱਸਿਆ ਹੁੰਦੀ ਹੈ ਉਦੋਂ ਉਸ ਦੇ ਸਰੀਰ ਵਿੱਚ ਜੋ ਛੋਟੀਆਂ ਛੋਟੀਆਂ ਤਬਦੀਲੀਆਂ ਵਾਪਰਦੀਆਂ ਹਨ ਉਨ੍ਹਾਂ ਨੂੰ ਪੂਰਵ-ਚੇਤਾਵਨੀ ਦੇ ਚਿੰਨ੍ਹ ਕਹਿੰਦੇ ਹਨ।

ਪੂਰਵ-ਚੇਤਾਵਨੀ ਦੇ ਚਿੰਨ੍ਹ ਹਰੇਕ ਬੱਚੇ ਵਿੱਚ ਵੱਖ ਵੱਖ ਹੁੰਦੇ ਹਨ। ਹੋ ਸਕਦਾ ਹੈ ਕਿ ਵੇਖਣ ਵਿੱਚ ਤੁਹਾਨੂੰ ਸਹਿਜੇ ਹੀ ਨਾ ਲੱਭਣ। ਆਮ ਪੂਰਵ-ਚੇਤਾਵਨੀ ਦੇ ਕੁੱਝ ਚਿੰਨ੍ਹ ਹੇਠ ਦਰਜ ਹਨ।

ਚੀਜਾਂ ਜਿਹੜੀਆਂ ਤੁਸੀਂ ਆਪਣੇ ਬੱਚੇ ਵਿੱਚ ਵੇਖ ਜਾਂ ਸੁਣ ਸਕਦੇ ਹੋ

ਖੰਘ ਜਿਹੜੀ ਖ਼ਤਮ (ਬੰਦ) ਨਹੀਂ ਹੋ ਰਹੀ

ਇੰਨੀ ਖੰਘ ਆਉਣੀ ਕਿ ਉਲਟੀ ਆ ਜਾਵੇ

ਏਨੀ ਖੰਘ ਆਉਣੀ ਕਿ ਉਲਟੀ ਆ ਜਾਵੇ

ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣੀ

ਸਾਹ ਲੈਣ ਵਿੱਚ ਮੁਸ਼ਕਿਲ ਆਉਣੀ

ਖੇਡਣ ਜਾਂ ਕਸਰਤ ਸ਼ੁਰੂ ਕਰਨ ਸਾਰ ਹੀ ਥੱਕ ਜਾਣਾ

ਸਾਧਾਰਨ ਨਾਲੋਂ ਵਧੇਰੇ ਤੇਜ਼ ਸਾਹ ਲੈਣਾ

ਖਰ੍ਹਵਾ ਮਿਜ਼ਾਜ, ਛੇਤੀ ਖਿਝ ਜਾਣਾ, ਬਿਮਾਰ ਵਿਖਾਈ ਦੇਣਾ

ਜ਼ੁਕਾਮ ਦੇ ਚਿੰਨ੍ਹ

ਨਿੱਛਾਂ ਆਉਣੀਆਂ

ਗੱਲਾਂ ਜਿਹੜੀਆਂ ਤੁਹਾਡਾ ਬੱਚਾ ਤੁਹਾਨੂੰ ਦੱਸ ਸਕਦਾ ਹੈ

“ਮੈਂ ਥੱਕਿਆ ਹੋਇਆ ਹਾਂ।“

“ਮੇਰੀ ਛਾਤੀ ਦਰਦ ਕਰਦੀ ਹੈ।“

“ਸਾਹ ਲੈਣਾ ਮੁਸ਼ਕਿਲ ਹੈ।“

“ਜਦੋਂ ਮੈਂ ਸਾਹ ਲੈਂਦਾ ਹਾਂ ਤਾਂ ਅਜੀਬ ਜਿਹੀ ਆਵਾਜ਼ (ਘਰਰ ਘਰਰ ਦੀ ਆਵਾਜ਼) ਆਉਂਦੀ ਹੈ।“

ਜੇ ਤੁਹਾਡੇ ਬੱਚੇ ਵਿੱਚ ਪੂਰਵ-ਚੇਤਾਵਨੀ ਦੇ ਚਿੰਨ੍ਹ ਹੋਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਜੇ ਤੁਸੀਂ ਇੰਨ੍ਹਾਂ ਵਿੱਚੋਂ ਕੋਈ ਵੀ ਪੂਰਵ-ਚੇਤਾਵਨੀ ਦੇ ਚਿੰਨ੍ਹ ਵੇਖੋ, ਆਪਣੇ ਡਾਕਟਰ ਨਾਲ ਬਣਾਈ ਹੋਈ ਕਾਰਜ ਯੋਜਨਾ ਦੀ ਪਾਲਣਾ ਕਰੋ।

ਜੇ ਤੁਸੀਂ ਕੋਈ ਕਾਰਜ ਯੋਜਨਾ ਨਹੀਂ ਬਣਾਈ, ਤਾਂ ਕਾਰਜ ਯੋਜਨਾ ਬਣਾਉਣ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।

ਖ਼ਤਰੇ ਦੇ ਚਿੰਨ੍ਹ ਕਿ ਤੁਹਾਡੇ ਬੱਚੇ ਦਾ ਦਮਾ ਵਿਗੜ ਰਿਹਾ ਹੈ

ਜੇ ਤੁਹਾਡੇ ਬੱਚੇ ਵਿੱਚ ਹੇਠ ਦਿੱਤੀਆਂ ਖ਼ਤਰੇ ਦੇ ਚਿੰਨ੍ਹਾਂ ਵਿੱਚੋਂ ਕੋਈ ਵੀ ਵਿਖਾਈ ਦੇਵੇ, ਇਹ ਯਕੀਨੀ ਬਣਾਉ ਕਿ ਤੁਸੀਂ ਆਪਣੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਪਾਲਣਾ ਕਰੋਂ।

ਖੰਘ ਅਤੇ ਉਲਟੀਆਂ ਬੰਦ ਕਰਨ ਦੇ ਯੋਗ ਨਹੀਂ

ਗੱਲ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ

ਅਸਧਾਰਨ ਤੌਰ 'ਤੇ ਉਨੀਂਦਰਾ, ਉਸ ਨੂੰ ਜਗਾਉਣਾ ਮੁਸ਼ਕਿਲ ਹੋਵੇ

ਬੁੱਲ੍ਹ ਅਤੇ ਚਮੜੀ ਨੀਲੀ ਵਿਖਾਈ ਦੇਵੇ

ਜਦੋਂ ਤੁਹਾਡਾ ਬੱਚਾ ਸਾਹ ਅੰਦਰ ਖਿੱਚਦਾ ਹੈ ਉਸ ਦੀ ਗਰਦਨ ਜਾਂ ਛਾਤੀ ਉੱਪਰਲੀ ਚਮੜੀ ਅੰਦਰ ਨੂੰ ਖਿੱਚੀ ਜਾਂਦੀ ਹੈ

ਕਾਰਜ ਯੋਜਨਾ ਅਨੁਸਾਰ ਆਪਣੇ ਬੱਚੇ ਨੂੰ ਉਸ ਦੀ ਰਲੀਵਰ ਦਵਾਈ ਦਿਉ।

ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਪਹੁੰਚੋ, ਜਾਂ ਐਂਬੂਲੈਂਸ ਬੁਲਾਉ।

ਦਮਾ ਅਤੇ ਕਸਰਤ

ਦਮੇ ਵਾਲਾ ਤੁਹਾਡਾ ਬੱਚਾ ਕਿਰਿਆਸ਼ੀਲ ਹੋ ਸਕਦਾ ਹੈ ਅਤੇ ਖੇਡਾਂ ਖੇਡ ਸਕਦਾ ਹੈ। ਸਾਰੇ ਬੱਚਿਆਂ ਨੂੰ ਖੇਡਣਾ ਅਤੇ ਕਸਰਤ ਕਰਨੀ ਚਾਹੀਦੀ ਹੈ। ਤੁਹਾਡੇ ਬੱਚੇ ਨੂੰ ਤੰਦਰੁਸਤ ਰਹਿਣ ਅਤੇ ਦੂਸਰੇ ਬੱਚਿਆਂ ਨਾਲ ਖੇਡਣ ਦੀ ਲੋੜ ਹੈ।

ਕਸਰਤ ਕਈ ਬੱਚਿਆਂ ਦੇ ਦਮੇ ਨੂੰ ਵਿਗਾੜ ਸਕਦੀ ਹੈ

ਸਾਨੂੰ ਪਤਾ ਹੈ ਕਿ ਕਸਰਤ ਕਈ ਬੱਚਿਆਂ ਦੇ ਦਮੇ ਨੂੰ ਵਿਗਾੜ ਸਕਦੀ ਹੈ। ਕਸਰਤ ਦੌਰਾਨ ਜਾਂ ਕਸਰਤ ਦੇ ਪਿੱਛੋਂ ਬੱਚਿਆਂ ਵਿੱਚ ਚੇਤਾਵਨੀ ਦੇ ਚਿੰਨ੍ਹ ਦਿਸ ਸਕਦੇ ਹਨ।

ਇਹ ਕੁੱਝ ਗੱਲਾਂ ਹਨ ਜਿਹੜੀਆਂ ਤੁਹਾਡਾ ਬੱਚਾ ਕਸਰਤ ਕਰਨ ਸਮੇਂ ਕਰ ਸਕਦਾ ਹੈ:

ਤੁਹਾਡੇ ਬੱਚੇ ਨੂੰ ਕਸਰਤ ਵੇਲੇ ਘੱਟ ਸਮੱਸਿਆਵਾਂ ਆਉਣਗੀਆਂ ਜੇ ਉਹ ਕੰਟਰੋਲਰ ਦਵਾਈਆਂ ਬਾਕਾਇਦਾ ਲੈਂਦਾ ਰਹੇ।

ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕੋਈ ਵੀ ਕਸਰਤ ਹਲਕੀਆਂ ਕਸਰਤਾਂ ਨਾਲ ਸ਼ੁਰੂ ਅਤੇ ਖ਼ਤਮ ਕਰੇ। ਇੰਨ੍ਹਾਂ ਨੂੰ ਵਾਰਮ-ਅੱਪ (ਕਸਰਤ ਲਈ ਤਿਆਰ ਹੋਣ) ਅਤੇ ਕੂਲ-ਡਾਊਨ (ਠੰਡਾ ਹੋਣ ਵਾਲੀਆਂ) ਕਸਰਤਾਂ ਕਿਹਾ ਜਾਂਦਾ ਹੈ।

ਤੁਹਾਡਾ ਡਾਕਟਰ ਬੱਚੇ ਨੂੰ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਰਲੀਵਰ ਦਵਾਈ ਲੈਣ ਲਈ ਕਹਿ ਸਕਦਾ ਹੈ। ਯਾਦ ਰੱਖੋ, ਰਲੀਵਰ ਦਵਾਈ ਦਮੇ ਦੇ ਚਿੰਨ੍ਹਾਂ ਜਿਵੇਂ ਕਿ ਖੰਘ ਜਾਂ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਦਾ ਇਲਾਜ ਕਰਨ ਵਿੱਚ ਮਦਦ ਕਰਦੀ ਹੈ। ਜੇ ਤੁਹਾਡਾ ਬੱਚਾ ਇਹ ਦਵਾਈ ਕਸਰਤ ਕਰਨ ਤੋਂ 15 ਜਾਂ 20 ਮਿੰਟ ਪਹਿਲਾਂ ਲੈ ਲੈਂਦਾ ਹੈ, ਇਹ ਦਮੇ ਦੀਆਂ ਚੇਤਾਵਨੀ ਦੇ ਚਿੰਨ੍ਹਾਂ ਨੂੰ ਘੱਟ ਕਰ ਸਕਦੀ ਹੈ।

ਜੇ ਕਸਰਤ ਕਰਨ ਵੇਲੇ ਤੁਹਾਡੇ ਬੱਚੇ ਦਾ ਦਮਾ ਵਿਗੜ ਜਾਂਦਾ ਹੈ, ਬੱਚੇ ਨੂੰ ਕਸਰਤ ਥੋੜ੍ਹੇ ਸਮੇਂ ਲਈ ਕਰਨੀ ਚਾਹੀਦੀ ਹੈ ਅਤੇ ਕਸਰਤਾਂ ਦੇ ਵਿਚਕਾਰ ਆਰਾਮ ਕਰਨਾ ਚਾਹੀਦਾ ਹੈ।

ਜੇ ਕਸਰਤ ਕਰਨ ਸਮੇਂ ਤੁਹਾਡੇ ਬੱਚੇ ਦੀ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣ ਲੱਗ ਜਾਵੇ, ਉਸਨੂੰ ਕਸਰਤ ਬੰਦ ਕਰ ਦੇਣੀ ਚਾਹੀਦੀ ਹੈ। ਫਿਰ ਤੁਹਾਡੇ ਬੱਚੇ ਨੂੰ ਉਸ ਕਾਰਜ ਯੋਜਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜੀ ਤੁਸੀਂ ਆਪਣੇ ਬੱਚੇ ਦੇ ਡਾਕਟਰ ਨਾਲ ਬਣਾਈ ਸੀ।

ਯਾਦ ਰੱਖਣ ਵਾਲੀਆਂ ਮਹੱਤਵਪੂਰਨ ਗੱਲਾਂ

ਜਦੋਂ ਤੁਹਾਡਾ ਬੱਚਾ ਭਾਵੇਂ ਠੀਕ ਵਿਖਾਈ ਦਿੰਦਾ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਵਿੱਚ ਦਮੇ ਦੀ ਸਮੱਸਿਆ ਤੋਂ ਪਿੱਛੋਂ 6 ਤੋਂ 8 ਹਫ਼ਤੇ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਸੋਜਸ਼ ਹੋ ਸਕਦੀ ਹੈ। ਤੁਹਾਡੇ ਬੱਚੇ ਨੂੰ ਕੰਟਰੋਲਰ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ।

ਆਪਣੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਕਾਰਜ ਯੋਜਨਾ ਇੱਕ ਲਿਖ਼ਤੀ ਯੋਜਨਾ ਹੁੰਦੀ ਹੈ ਜਿਹੜੀ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਦੱਸਦੀ ਹੈ ਕਿ ਦਮੇ ਦਾ ਉਪਾਅ ਕਰਨ ਲਈ ਰੁਜ਼ਾਨਾ ਕੀ ਕੁੱਝ ਕਰਨਾ ਚਾਹੀਦਾ ਹੈ। ਇਹ ਯੋਜਨਾ ਇਹ ਵੀ ਵਿਸਥਾਰ ਨਾਲ ਦੱਸਦੀ ਹੈ ਕਿ ਜੇ ਤੁਹਾਡੇ ਬੱਚੇ ਦਾ ਦਮਾ ਵਿਗੜ ਜਾਵੇ ਤਾਂ ਕੀ ਕਰਨਾ ਹੈ।

ਤੁਸੀਂ ਦਮੇ ਦੀ ਇੱਕ ਹੋਰ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ ਜੇ ਤੁਸੀਂ ਆਪਣੇ ਬੱਚੇ ਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰੱਖੋਂ ਜਿਨ੍ਹਾਂ ਨਾਲ ਉਸਦਾ ਦਮਾ ਵਿਗੜਦਾ ਹੈ (ਦਮੇ ਦੇ ਟਰਿਗਰਜ਼)।

ਜੇ ਤੁਹਾਡਾ ਬੱਚਾ 6 ਸਾਲ ਜਾਂ ਇਸ ਤੋਂ ਵੱਡੀ ਉਮਰ ਦਾ ਹੈ, ਆਪਣੇ ਡਾਕਟਰ ਨੂੰ ਦਮੇ ਦੇ ''ਬਲੋਇੰਗ'' ਟੈਸਟ ਜਿਸ ਨੂੰ ਫ਼ੇਫ਼ੜਿਆਂ ਦੇ ਕਾਰਜ ਦਾ ਟੈਸਟ (ਪਲਮਨਰੀ ਫ਼ੰਕਸ਼ਨ ਟੈਸਟਿੰਗ) ਕਹਿੰਦੇ ਹਨ, ਬਾਰੇ ਪਤਾ ਕਰੋ। ਇਹ ਟੈਸਟ ਦਮੇ ਦੀ ਤਸ਼ਖ਼ੀਸ ਅਤੇ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ।

ਐਮਰਜੈਂਸੀ ਵਿੱਚ

ਤੁਰੰਤ ਡਾਕਟਰ ਨੂੰ ਮਿਲੋ, ਜੇ:

ਰਲੀਵਰ ਦਵਾਈ ਅਸਰ ਨਹੀਂ ਕਰਦੀ, ਜਾਂ ਉਸ ਦਾ ਅਸਰ 4 ਘੰਟੇ ਤੀਕ ਰਹਿੰਦਾ ਹੈ ਜਾਂ

2 ਜਾਂ 3 ਦਿਨਾਂ ਪਿੱਛੋਂ ਵੀ ਤੁਹਾਡੇ ਬੱਚੇ ਦੀ ਹਾਲਤ ਵਿੱਚ ਫ਼ਰਕ ਨਹੀਂ ਪੈਂਦਾ, ਜਾਂ

ਤੁਹਾਡੇ ਬੱਚੇ ਦੀ ਹਾਲਤ ਵਿਗੜ ਰਹੀ ਹੈ

ਸਭ ਤੋਂ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਜਾਉ, ਜੇ:

ਲੱਛਣਾਂ ਕਰ ਕੇ ਤੁਹਾਡਾ ਬੱਚਾ ਖਾ, ਸੌਂ ਜਾਂ ਬੋਲ ਨਹੀਂ ਸਕਦਾ, ਜਾਂ

ਤੁਹਾਡੇ ਬੱਚੇ ਦਾ ਸਾਹ ਝਟਕਿਆਂ ਨਾਲ ਆਉਂਦਾ ਮਹਿਸੂਸ ਹੁੰਦਾ ਹੈ, ਜਾਂ ਗਲ਼ੇ `ਤੇ ਜਾਂ ਪੱਸਲੀਆਂ ਤੋਂ ਹੇਠਾਂ ਅੰਦਰ ਨੂੰ ਖਿੱਚ ਪੈਂਦੀ ਹੈ, ਜਾਂ

ਵਧੇਰੇ ਰਲੀਵਰ ਦਵਾਈ ਵੀ ਕੰਮ ਨ​ਹੀਂ ਕਰਦੀ

ਮੁੱਖ ਨੁਕਤੇ

ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼, ਖੰਘ, ਅਤੇ ਸਾਹ ਲੈਣ ਵਿੱਚ ਸਮੱਸਿਆ, ਦਮੇ ਦੇ ਬਹੁਤ ਹੀ ਆਮ ਚਿੰਨ੍ਹ ਹਨ।

ਜਦੋਂ ਤੁਹਾਡੇ ਬੱਚੇ ਦਾ ਦਮਾ ਸਮੱਸਿਆ ਬਣ ਜਾਂਦਾ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਬਹੁਤ ਤੰਗ ਹੋ ਜਾਂਦੀਆਂ ਹਨ ਅਤੇ ਉਸ ਨੂੰ ਫ਼ੇਫ਼ੜਿਆਂ ਵਿੱਚ ਹਵਾ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਵਿੱਚ ਮੁਸ਼ਕਿਲ ਆਉਂਦੀ ਹੈ।

ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਆਪਣੀਆਂ ਸਾਰੀਆਂ ਦਵਾਈਆਂ ਠੀਕ ਉਸੇ ਤਰ੍ਹਾਂ ਲੈ ਰਿਹਾ ਹੈ ਜਿਵੇਂ ਉਸ ਦੇ ਡਾਕਟਰ ਨੇ ਤੁਹਾਨੂੰ ਦੱਸਿਆ ਹੈ।

ਇਹ ਪਤਾ ਕਰੋ ਕਿ ਤੁਹਾਡੇ ਬੱਚੇ ਦਾ ਦਮਾ ਕਿਹੜੀ ਚੀਜ਼ (ਟਰਿਗਰ) ਨਾਲ ਸ਼ੁਰੂ ਹੁੰਦਾ ਹੈ ਅਤੇ ਆਪਣੇ ਬੱਚੇ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਵਿੱਚ ਮਦਦ ਕਰੋ।

ਜੇ ਤੁਸੀਂ ਪੂਰਵ-ਚੇਤਾਵਨੀ ਦੇ ਇਹ ਚਿੰਨ੍ਹ ਵੇਖਦੇ ਹੋ ਕਿ ਤੁਹਾਡੇ ਬੱਚੇ ਦਾ ਦਮਾ ਵਿਗੜ ਰਿਹਾ ਹੈ, ਆਪਣੇ ਬੱਚੇ ਦੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਪਾਲਣਾ ਕਰੋ।

ਦਮੇ ਦੇ ਖ਼ਤਰੇ ਦੇ ਚਿੰਨ੍ਹਾਂ ਵਿੱਚ ਬੋਲਣ ਵਿੱਚ ਮੁਸ਼ਕਿਲ, ਅਸਾਧਾਰਨ ਉਨੀਂਦਰਾ ਜਾਂ ਜਾਗਣ ਵਿੱਚ ਸਮੱਸਿਆ, ਬੁੱਲ੍ਹ ਜਾਂ ਚਮੜੀ ਦਾ ਰੰਗ ਨੀਲਾ ਵਿਖਾਈ ਦੇਣਾ, ਅਤੇ ਜਦੋਂ ਤੁਹਾਡਾ ਬੱਚਾ ਸਾਹ ਲੈਂਦਾ ਹੈ ਉਦੋਂ ਗਰਦਨ ਜਾਂ ਛਾਤੀ ਉੱਪਰਲੀ ਚਮੜੀ ਦਾ ਅੰਦਰ ਨੂੰ ਖਿੱਚਿਆ ਜਾਣਾ, ਸ਼ਾਮਲ ਹੁੰਦੇ ਹਨ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਚਿੰਨ੍ਹ ਵੇਖਦੇ ਹੋ, ਆਪਣੇ ਬੱਚੇ ਨੂੰ ਰਲੀਵਰ ਦਵਾਈ ਦਿਉ। ਨਜ਼ਦੀਕ ਦੇ ਐਮਰਜੈਂਸੀ ਵਿਭਾਗ ਵਿਖੇ ਜਾਉ ਜਾਂ ਐਂਬੂਲੈਂਸ ਬੁਲਾਉ।

ਦਮਾ

Thank you to our sponsors

AboutKidsHealth is proud to partner with the following sponsors as they support our mission to improve the health and wellbeing of children in Canada and around the world by making accessible health care information available via the internet.