ਬੁਖਾਰ ਅਤੇ ਨਿਊਟ੍ਰੋਪੀਨੀਆ ਕੀ ਹੈ?
ਜਦੋਂ ਕਿਸੇ ਬੱਚੇ ਨੂੰ ਕੈਂਸਰ ਦਾ ਇਲਾਜ ਮਿਲਦਾ ਹੈ, ਤਾਂ ਉਹਨਾਂ ਨੂੰ ਲਾਗਾਂ ਦਾ ਖ਼ਤਰਾ ਹੁੰਦਾ ਹੈ।ਕਈ ਵਾਰ ਇਹ ਲਾਗਾਂ ਗੰਭੀਰ ਹੋ ਸਕਦੀਆਂਹਨ।ਕਈ ਵਾਰ ਚਿੱਟੇ ਰਕਤਾਣੂੰਆਂ ਦੀ ਗਿਣਤੀ ਵਿੱਚ ਬਹੁਤ ਘੱਟ ਮਾਤਰਾ ਤੱਕ ਕਮੀ ਹੋ ਸਕਦੀ ਹੈ।ਇਸ ਨੂੰ ਨਿਊਟ੍ਰੋਪੀਨੀਆ ਕਿਹਾ ਜਾਂਦਾ ਹੈ।ਇਸ ਸਮੇਂ ਦੌਰਾਨ ਹੀ ਗੰਭੀਰ ਲਾਗ ਹੋਣ ਦਾ ਜੋਖਮ ਵਧੇਰੇ ਹੁੰਦਾ ਹੈ।
ਅਕਸਰ, ਬੁਖਾਰ ਕਿਸੇ ਲਾਗ ਦਾ ਪਹਿਲਾ ਲੱਛਣ ਹੁੰਦਾ ਹੈ।ਇਸ ਲਈ ਕੈਂਸਰ ਦੇ ਇਲਾਜ ਦੌਰਾਨ ਬੁਖਾਰ ਵਾਲੇ ਸਾਰੇ ਬੱਚਿਆਂ ਦਾ ਤੁਰੰਤ ਮੁਲਾਂਕਣ ਕੀਤੇ ਜਾਣ ਦੀ ਲੋੜ ਹੁੰਦੀ ਹੈ।ਜੇਕਰ ਡਾਕਟਰ ਨੂੰ ਪਤਾ ਲੱਗਦਾ ਹੈ ਕਿ ਬੱਚੇ ਦੇ ਚਿੱਟੇ ਰਕਤਾਣੂੰਆਂ (ਨਿਊਟ੍ਰੋਪੀਨੀਆ) ਵਿੱਚ ਕਮੀ ਹੈ, ਤਾਂ ਉਹ ਤੁਹਾਡੇ ਬੱਚੇ ਲਈ ਤੁਰੰਤ ਐਂਟੀਬਾਇਓਟਿਕ ਇਲਾਜ ਸ਼ੁਰੂ ਕਰ ਦੇਣਗੇ।
ਬੁਖ਼ਾਰ
ਬੁਖ਼ਾਰ ਲਾਗ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਦਾ ਹਿੱਸਾ ਹੈ।ਤੁਹਾਡੇ ਬੱਚੇ ਨੂੰ ਬੁਖਾਰ ਹੁੰਦਾ ਹੈ ਜੇਕਰ ਉਹਨਾਂ ਦਾ:
- ਬੁਖਾਰ ਇੱਕ ਸਮੇਂ ਮੂੰਹ ਰਾਹੀਂ 38.3°C ਜਾਂ ਵੱਧ ਹੁੰਦਾ ਹੈ, ਜਾਂ;
- ਬੁਖਾਰ ਇੱਕ ਘੰਟੇ ਜਾਂ ਇਸ ਤੋਂ ਵੱਧ ਲਈ ਮੂੰਹ ਰਾਹੀਂ 38°C ਜਾਂ ਵੱਧ ਹੁੰਦਾ ਹੈ।
ਜਦੋਂ ਵੀ ਸੰਭਵ ਹੋਵੇ, ਆਪਣੇ ਬੱਚੇ ਦਾ ਮੂੰਹ ਰਾਹੀਂ ਬੁਖਾਰ ਮਾਪੋ।ਜੇਕਰ ਤੁਸੀਂ ਮੂੰਹ ਰਾਹੀਂ ਬੁਖਾਰ ਨਹੀਂ ਮਾਪ ਸਕਦੇ ਹੋ, ਤਾਂ ਹੀ ਆਪਣੇ ਬੱਚੇ ਦਾ ਬੁਖਾਰ ਬਾਂਹ ਦੇ ਹੇਠੋਂ ਮਾਪੋ।
ਆਪਣੇ ਬੱਚੇ ਦੀ ਬਾਂਹ ਹੇਠਾਂ ਤੋਂ ਬੁਖਾਰ ਦੀ ਜਾਂਚ ਕਰਦੇ ਸਮੇਂ, ਤੁਹਾਡੇ ਬੱਚੇ ਨੂੰ ਬੁਖਾਰ ਹੁੰਦਾ ਹੈ ਜੇਕਰ ਉਹਨਾਂ ਦਾ:
- ਬੁਖਾਰ ਇੱਕ ਸਮੇਂ ਬਾਂਹ ਦੇ ਹੇਠਾਂ 37.8°C ਜਾਂ ਇਸ ਤੋਂ ਵੱਧ ਹੁੰਦਾ ਹੈ, ਜਾਂ;
- ਬੁਖਾਰ ਇੱਕ ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਬਾਂਹ ਦੇ ਹੇਠਾਂ 37.5°Cਜਾਂ ਵੱਧ ਹੁੰਦਾ ਹੈ।
ਨਿਊਟ੍ਰੋਪੀਨੀਆ
ਖੂਨ ਵਿੱਚ ਇੱਕ ਕਿਸਮ ਦੇ ਚਿੱਟੇ ਰਕਤਾਣੂੰ ਹੁੰਦੇ ਹਨ ਜੋ ਸਰੀਰ ਨੂੰ ਲਾਗ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।ਇਹਨਾਂ ਖੂਨ ਦੇ ਸੈੱਲਾਂ ਨੂੰ ਨਿਊਟ੍ਰੋਫਿਲਜ਼ ਕਿਹਾ ਜਾਂਦਾ ਹੈ।ਸਿਹਤਮੰਦ ਲੋਕਾਂ ਵਿੱਚ ਆਮ ਤੌਰ 'ਤੇ ਹਰ ਲੀਟਰ ਖੂਨ ਵਿੱਚ1.5 x 109ਨਿਊਟ੍ਰੋਫਿਲਜ਼ ਹੁੰਦੇ ਹਨ।ਨਿਊਟ੍ਰੋਪੀਨੀਆ ਉਦੋਂ ਹੁੰਦਾਹੈ ਜਦੋਂ ਖੂਨ ਵਿੱਚ ਨਿਊਟ੍ਰੋਫਿਲਜ਼ ਦੀ ਗਿਣਤੀ 0.5 x 109ਸੈੱਲ/ਲੀਟਰ ਤੋਂ ਘੱਟ ਹੋ ਜਾਂਦੀ ਹੈ।
ਬੁਖਾਰ ਅਤੇ ਨਿਊਟ੍ਰੋਪੀਨੀਆ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਜੇਕਰ ਤੁਹਾਡੇ ਬੱਚੇ ਨੂੰ ਬੁਖਾਰ ਹੋ ਜਾਂਦਾ ਹੈ, ਤਾਂ ਐਮਰਜੈਂਸੀ ਵਿਭਾਗ ਜਾਂ ਹੈਮਾਟੋਲੋਜੀ/ਓਂਕੋਲੋਜੀ ਕਲੀਨਿਕ ਵਿੱਚ ਸਿਹਤ-ਸੰਭਾਲ ਪ੍ਰਦਾਤਾ ਤੁਹਾਡੇ ਬੱਚੇ ਦਾ ਮੁਲਾਂਕਣ ਕਰੇਗਾ।ਉਹ ਤੁਹਾਡੇ ਬੱਚੇ ਦੇ ਚਿੱਟੇ ਰਕਤਾਣੂੰਆਂ ਦੀ ਗਿਣਤੀ ਦੀ ਜਾਂਚ ਕਰਨਗੇ।ਜੇਕਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਬੱਚਾ ਨਿਊਟ੍ਰੋਪੀਨਿਕ ਹੈ, ਤਾਂ ਤੁਹਾਡੇ ਬੱਚੇ ਨਾਲ ਇਹ ਹੋ ਸਕਦਾ ਹੈ:
- ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਸਕਦਾ ਹੈ ਅਤੇ ਉਹਨਾਂ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾ ਸਕਦਾ ਹੈ,
- ਘਰ ਵਿੱਚ ਲੈਣ ਲਈ ਨਾੜੀ ਰਾਹੀਂ (IV) ਜਾਂ ਮੂੰਹ ਰਾਹੀਂ ਲਈਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਤਜਵੀਜ਼ ਕੀਤੀਆਂ ਜਾ ਸਕਦੀਆਂ ਹਨ।ਤੁਹਾਡੇ ਬੱਚੇ ਦੀ ਹੈਮਾਟੋਲੋਜੀ/ਓਂਕੋਲੋਜੀ ਟੀਮ ਇਹ ਫੈਸਲਾ ਕਰੇਗੀ ਕਿ ਤੁਹਾਡੇ ਬੱਚੇ ਲਈ ਕਿਹੜਾ ਇਲਾਜ ਵਿਕਲਪ ਸਭ ਤੋਂ ਵਧੀਆ ਰਹਿੰਦਾ ਹੈ।
ਜੇਕਰ ਮੇਰਾ ਬੱਚਾ ਘਰ ਵਿੱਚ ਬੁਖਾਰ ਅਤੇ ਨਿਊਟ੍ਰੋਪੀਨੀਆ ਦਾ ਇਲਾਜ ਕਰਵਾ ਸਕਦਾ ਹੈ ਤਾਂ ਕੀ ਹੋਵੇਗਾ?
ਐਮਰਜੈਂਸੀ ਵਿਭਾਗ ਜਾਂ ਹੈਮਾਟੋਲੋਜੀ/ਓਂਕੋਲੋਜੀ ਕਲੀਨਿਕ ਵਿੱਚ:
- ਤੁਹਾਡੇ ਬੱਚੇ ਨੂੰ IV ਜਾਂ ਮੂੰਹ ਰਾਹੀਂ ਐਂਟੀਬਾਇਓਟਿਕਸ ਦੀ ਇੱਕ ਖੁਰਾਕ ਦਿੱਤੀ ਜਾ ਸਕਦੀ ਹੈ।
- ਤੁਹਾਡੇ ਬੱਚੇ ਨੂੰ ਫਿਰ ਘੱਟੋ-ਘੱਟ ਇੱਕ ਮਾਪੇ (ਜਾਂ ਵਿਕਲਪ) ਦੀ ਦੇਖਭਾਲ ਵਿੱਚ ਮੂੰਹ ਰਾਹੀਂ ਐਂਟੀਬਾਇਓਟਿਕਸ 'ਤੇ ਘਰ ਭੇਜਿਆ ਜਾਵੇਗਾ ਜੋ ਤੁਹਾਡੇ ਬੱਚੇ ਨਾਲ ਘਰ ਵਿੱਚ ਰਹਿ ਸਕਦਾ ਹੈ (ਡੇਕੇਅਰ ਜਾਂ ਸਕੂਲ ਵਿੱਚ ਨਹੀਂ)।
ਜੇਕਰ ਤੁਹਾਡੇ ਬੱਚੇ ਲਈ ਘਰ ਵਿੱਚ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਹੁੰਦਾ ਹੈ:
- ਹਰ ਵਾਰ ਤੁਹਾਡੇ ਵੱਲੋਂ ਆਪਣੇ ਬੱਚੇ ਨੂੰ ਉਹਨਾਂ ਦੀ ਐਂਟੀਬਾਇਓਟਿਕ ਦੇਣ ਦੇ ਸਮੇਂ ਨੂੰ ਦਵਾਈ ਦੇ ਕੈਲੰਡਰ 'ਤੇ ਰਿਕਾਰਡ ਕਰੋ।
- ਹਰ ਚਾਰ ਘੰਟਿਆਂ ਬਾਅਦ ਆਪਣੇ ਬੱਚੇ ਦਾ ਬੁਖਾਰ ਮਾਪੋ ਅਤੇ ਇਸਨੂੰ ਤਾਪਮਾਨ ਡਾਇਰੀ ਵਿੱਚ ਰਿਕਾਰਡ ਕਰੋ।
- ਆਪਣੇ ਬੱਚੇ ਨੂੰ ਉਦੋਂ ਤੱਕ ਹੈਮਾਟੋਲੋਜੀ/ਓਂਕੋਲੋਜੀ ਕਲੀਨਿਕ ਵਿੱਚ ਚੈੱਕ-ਅੱਪ ਲਈ ਲਿਆਂਦੇ ਰਹੋ ਜਦੋਂ ਤੱਕ ਉਹ ਤੁਹਾਡੇ ਬੱਚੇ ਦਾ ਨਿਊਟ੍ਰੋਪੀਨੀਆ ਲਈ ਇਲਾਜ ਬੰਦ ਨਹੀਂ ਕਰ ਦਿੰਦੇ।ਤੁਹਾਡੇ ਬੱਚੇ ਦੀ ਹੈਮਾਟੋਲੋਜੀ/ਓਂਕੋਲੋਜੀ ਟੀਮ ਤੁਹਾਨੂੰ ਦੱਸੇਗੀ ਕਿ ਚੈੱਕ-ਅੱਪ ਲਈ ਕਲੀਨਿਕ ਵਿੱਚ ਕਿੰਨੀ ਵਾਰ ਅਤੇ ਕਦੋਂ ਆਉਣਾ ਹੈ।
- ਜੇਕਰ ਤੁਹਾਡਾ ਬੱਚਾ ਕਿਸੇ ਵੀ ਸਮੇਂ ਬਿਮਾਰ ਜਾਪਦਾ ਹੈ, ਜੇ ਤੁਹਾਡਾ ਬੱਚਾ ਐਂਟੀਬਾਇਓਟਿਕ ਸੁੱਟ ਦਿੰਦਾ ਹੈ, ਜਾਂ ਜੇ ਤੁਹਾਨੂੰ ਆਪਣੇ ਬੱਚੇ ਬਾਰੇ ਚਿੰਤਾਵਾਂ ਹਨ, ਤਾਂ ਸੰਪਰਕ ਕਰਨ ਵਾਲੀ ਨਰਸ ਜਾਂ ਹੈਮਾਟੋਲੋਜੀ/ਓਂਕੋਲੋਜੀ ਫੈਲੋ-ਆਨ-ਕਾਲ ਨੂੰ ਕਾਲ ਕਰੋ।
ਵਧੇਰੇ ਜਾਣਕਾਰੀ ਲਈ, ਨਿਊਟ੍ਰੋਪੀਨੀਆ ਅਤੇ ਤੀਬਰ ਲਿਮਫੋਬਲਾਸਟਿਕ ਲਿਊਕੇਮੀਆ
SickKids ਵਿਖੇ
ਐਮਰਜੈਂਸੀ ਵਿਭਾਗ ਛੱਡਣ ਤੋਂ ਪਹਿਲਾਂ, ਤੁਹਾਨੂੰ ਇਹ ਦਿੱਤੇ ਜਾਣਗੇ:
- ਮੂੰਹ ਰਾਹੀਂ ਦਿੱਤੇ ਜਾਣ ਲਈ ਐਂਟੀਬਾਇਓਟਿਕਸ ਦੀ 72 ਘੰਟੇ ਦੀ ਸਪਲਾਈ
- ਇੱਕ ਤਾਪਮਾਨ ਡਾਇਰੀ ਅਤੇ ਦਵਾਈ ਕੈਲੰਡਰ
- ਕਲੀਨਿਕ ਵਿੱਚ ਫਾਲੋ-ਅੱਪ ਮੁਲਾਕਾਤ ਲਈ ਇੱਕ ਅਪਾਇੰਟਮੈਂਟ
ਘਰ ਵਿੱਚ ਆਪਣੇ ਬੱਚੇ ਦੇ ਨਿਊਟ੍ਰੋਪੀਨੀਆ ਦਾ ਪ੍ਰਬੰਧਨ ਕਰਦੇ ਸਮੇਂ:
- ਜਦੋਂ ਤੱਕ ਤੁਹਾਡੇ ਬੱਚੇ ਦਾ ਡਾਕਟਰ ਜਾਂ ਨਰਸ ਇਲਾਜ ਬੰਦ ਨਹੀਂ ਕਰ ਦਿੰਦੇ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਆਪਣੇ ਬੱਚੇ ਦੇ ਚੈੱਕ-ਅਪ ਲਈ ਹੈਮਾਟੋਲੋਜੀ/ਓਂਕੋਲੋਜੀ ਕਲੀਨਿਕ ਵਿਖੇ ਆਓ।
- ਇਹ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਹਰ ਰੋਜ਼ SickKids ਟੀਮ ਦੇ ਮੈਂਬਰ ਨਾਲ ਆਪਣੇ ਬੱਚੇ ਬਾਰੇ ਗੱਲ ਕਰੋ।ਉਹਨਾਂ ਦਿਨਾਂ ਵਿੱਚ ਜਦੋਂ ਤੁਸੀਂ ਕਲੀਨਿਕ ਵਿੱਚ ਨਹੀਂ ਆਉਂਦੇ ਹੋ, ਆਪਣੇ ਬੱਚੇ ਦੇ ਤਾਪਮਾਨ ਅਤੇ ਪ੍ਰਗਤੀ ਦੀ ਰਿਪੋਰਟ ਕਰਨ ਲਈ ਆਪਣੇ ਬੱਚੇ ਦੀ ਸੰਪਰਕ ਕਰਨ ਵਾਲੀ ਨਰਸ ਨੂੰ, ਮੰਗਲਵਾਰ ਅਤੇ ਵੀਰਵਾਰ ਅਤੇ ਹਫਤੇ ਦੇ ਅੰਤ ਵਿੱਚ ਸਵੇਰੇ 8:30 ਵਜੇ ਅਤੇ ਦੁਪਹਿਰ ਵਿਚਕਾਰ ਹੈਮਾਟੋਲੋਜੀ/ਓਂਕੋਲੋਜੀ ਫੈਲੋ-ਆਨ-ਕਾਲ ਨੂੰ ਕਾਲ ਕਰੋ।
- ਜੇਕਰ ਤੁਹਾਨੂੰ ਕਦੇ ਵੀ ਆਪਣੇ ਬੱਚੇ ਬਾਰੇ ਚਿੰਤਾ ਹੁੰਦੀ ਹੈ, ਤਾਂ ਸ਼ਾਮ 5:00 ਵਜੇ ਤੋਂ ਬਾਅਦ ਜਾਂ ਹਫਤੇ ਦੇ ਅੰਤ 'ਤੇ ਕਿਸੇ ਵੀ ਸਮੇਂ ਸਾਡੀ ਸੰਪਰਕ ਕਰਨ ਵਾਲੀ ਨਰਸ (ਸੋਮਵਾਰ ਤੋਂ ਸ਼ੁੱਕਰਵਾਰ ਦਿਨ ਦੌਰਾਨ) ਜਾਂ ਹੈਮਾਟੋਲੋਜੀ/ਓਂਕੋਲੋਜੀ ਫੈਲੋ-ਆਨ-ਕਾਲ ਨੂੰ 416-813-7500 'ਤੇ ਕਾਲ ਕਰੋ।