ਜੇ ਤੁਹਾਡੇ ਬੱਚੇ ਦੀ ਕੈਮੋਥੇਰਿਪੀ ਖੁਰਾਕ ਗੋਲ਼ੀ ਦਾ ਭਾਗ ਹੈ ਜਾਂ ਉਹ ਸਮੂਲਚੀ ਗੋਲ਼ੀ ਨਿਗਲਨ ਤੋਂ ਅਸਮਰੱਥ ਹੈ, ਹੇਠ ਦਰਜ ਹਦਾਇਤਾਂ ਦੀ ਧਿਆਨ ਨਾਲ ਸਮੀਖਿਆ ਕਰੋ।
ਇਹ ਹਦਾਇਤਾਂ ਕੈਮੋਥੇਰਿਪੀ ਗੋਲ਼ੀਆਂ ਵਾਸਤੇ ਵਰਤੀਆ ਜਾ ਸਕਦੀਆਂ ਹਨ ਜਿਵੇਂ ਕਿ:
- ਮਰਕੈਪਟੋਪੁਰੀਨ (6-ਐੱਮ ਪੀ)-Mercaptopurine (6-MP)
- ਮੈਥੋਟਰੇਕਸੇਟ (ਐੱਮ ਟੀ ਐਕਸ)-Methotrexate (MTX)
- ਥਿਉਗੁਆਨੀਨ (6 -ਟੀ ਜੀ)-Thioguanine (6-TG)
ਕਿਸੇ ਵੀ ਕੈਮੋਥੇਰਿਪੀ ਨੂੰ ਦੇਣ ਤੋਂ ਪਹਿਲਾਂ, ਕਿਰਪਾ ਕਰਕੇ ਗ੍ਰਹਿ ਵਿਖੇ ਕੈਮੋਥੇਰਿਪੀ: ਦਵਾਈਆਂ ਨੂੰ ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦੇਣਾ ਦੇਖੋ।
ਆਪਣੇ ਬੱਚੇ ਨੂੰ ਕੈਮੋਥੇਰਿਪੀ ਗੋਲ਼ੀਆਂ ਦੇਣ ਤੋਂ ਪਹਿਲਾਂ
- ਦਸਤਾਨੇ, ਗਾਉਨ, ਅਤੇ ਨਕਾਬ ਪਹਿਨੋ।
- ਪੱਕਾ ਕਰੋ ਕਿ ਨਿਪਟਾਰਾ ਪੂਰਤੀਆਂ ਤਿਆਰ ਹਨ।
ਆਪਣੇ ਬੱਚੇ ਨੂੰ ਕੈਮੋਥੇਰਿਪੀ ਗੋਲ਼ੀਆਂ ਦੇਣਾ
- ਗੋਲ਼ੀਆਂ ਨੂੰ ਦਲੋ ਨਾ।
- ਆਪਣੇ ਬੱਚੇ ਲਈ ਸਹੀ ਖੁਰਾਕ ਬਣਾਉਣ ਲਈ ਤੁਹਾਨੂੰ ਗੋਲ਼ੀ ਨੂੰ ਅੱਧਾ ਕਰਨ ਦੀ ਲੋੜ ਪੈ ਸਕਦੀ ਹੈ। ਇਹ ਕਰਨ ਵਾਸਤੇ, ਪਿੱਲ ਸਪਲਿਟਰ (ਦੋਫ਼ਾੜ ਕਰਨ ਵਾਲਾ ਯੰਤਰ) ਦੀ ਵਰਤੋਂ ਕਰੋ। ਗੋਲ਼ੀ ਨੂੰ ਸਪਲਿਟਰ ਵਿੱਚ ਰੱਖਣ ਅਤੇ ਦੋਫ਼ਾੜ ਕੀਤੀ ਗੋਲ਼ੀ ਦੇ ਟੁਕੜਿਆਂ ਨੂੰ ਚੁੱਕਣ ਲਈ ਕਿਸੇ ਚਿਮਟੀ ਦੀ ਵਰਤੋਂ ਕਰੋ। ਇਸ ਗੋਲ਼ੀ ਸਪਲਿਟਰ ਅਤੇ ਚਿਮਟੀ ਨੂੰ ਕੇਵਲ ਕੈਮੋਥੇਰਿਪੀ ਦੇਣ ਲਈ ਹੀ ਵਰਤੋ। ਇਨ੍ਹਾਂ ਦੀ ਦੂਸਰੀਆਂ ਦਵਾਈਆਂ ਵਾਸਤੇ ਵਰਤੋਂ ਨਾ ਕਰੋ।
- ਬਾਕੀ ਬਚੇ ਟੁਕੜਿਆਂ ਨੂੰ ਮੂਲ ਦਵਾਈ ਬੋਤਲ ਵਿੱਚ ਵਾਪਸ ਰੱਖ ਦਿਉ। ਜਾਂ ਢੁਕਵੇਂ ਤਰੀਕੇ ਨਾਲ ਨਿਪਟਾਰਾ ਕਰ ਦਿਉ ਜਿਵੇਂ ਗ੍ਰਹਿ ਵਿਖੇ ਕੈਮੋਥੇਰਿਪੀ: ਦਵਾਈਆਂ ਨੂੰ ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਇੰਜੈਕਸ਼ਨਜ਼ ਦੇਣਾਵਿੱਚ ਵਰਣਨ ਕੀਤਾ ਗਿਆ ਹੈ।
- ਹਰ ਇੱਕ ਵਾਰੀ ਵਰਤੋਂ ਕਰਨ ਪਿੱਛੋਂ ਪਿੱਲ ਸਪਲਿਟਰ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਧੋਵੋ।
ਜੇ ਤੁਹਾਡਾ ਬੱਚਾ ਗੋਲ਼ੀ ਨੂੰ ਨਿਗਲ ਨਹੀਂ ਸਕਦਾ
ਹੇਠ ਦਰਜ ਤਰੀਕੇ ਅਨੁਸਾਰ ਗੋਲ਼ੀ ਨੂੰ ਕਿਸੇ 10 mL ਮੌਖਿਕ (oral) ਸਰਿੰਜ ਵਿੱਚ ਪਾਣੀ ਵਿੱਚ ਘੋਲ ਲਵੋ:
- ਸਰਿੰਜ ਦੇ ਪਲੰਜਰ ਨੂੰ ਲਾਹ ਦਿਉ।
- ਮੌਖਿਕ ਸਰਿੰਜ ਦੀ ਨਲ਼ੀ ਵਿੱਚ ਗੋਲ਼ੀਆਂ ਦੀ ਲੋੜੀਂਦੀ ਗਿਣਤੀ ਰੱਖ ਦਿਉ।
- ਪਲੰਜਰ ਨੂੰ ਹਟਾ ਦਿਉ ਅਤੇ ਸਰਿੰਜ ਵਿੱਚ 5mL ਤੋਂ 7.5 mL ਤੱਕ ਟੂਟੀ ਦਾ ਪਾਣੀ (ਗਰਮ ਨਹੀਂ) ਪਾ ਲਵੋ। ਮੌਖਿਕ ਸਰਿੰਜ ਦੇ ਸਿਰ ਦੀ ਕੈਪ ਲਗਾ ਦਿਉ।
- ਸਰਿੰਜ ਨੂੰ ਆਰਾਮ ਨਾਲ ਅੱਗੇ ਪਿੱਛੇ ਹਿਲਾਉ।
- ਜਦੋਂ ਹੀ ਗੋਲ਼ੀ ਤੋੜ ਲਈ ਜਾਂਦੀ ਹੈ ਖੁਰਾਕ ਨੂੰ (2 ਤੋਂ 5 ਮਿੰਟਾਂ) ਵਿੱਚ ਦੇ ਦੇਣਾ ਚਾਹੀਦਾ ਹੈ। ਖੁਰਾਕ ਨੂੰ ਕੇਵਲ ਪਾਣੀ ਵਿੱਚ ਹੀ ਘੋਲੋ। ਦੂਸਰੇ ਡਰਿੰਕਸ ਜਿਵੇਂ ਕਿ ਜਿਊਸ ਜਾਂ ਕੋਲਾ ਦੀ ਵਰਤੋਂ ਨਾ ਕਰੋ।
- ਕੈਮੋਥੇਰਿਪੀ ਗੋਲ਼ੀਆਂ ਪੂਰੀਆਂ ਤਰ੍ਹਾਂ ਘੁਲਦੀਆਂ ਨਹੀਂ ਹਨ। ਤੁਸੀਂ ਪਾਣੀ ਵਿੱਚ ਛੋਟੇ ਛੋਟੇ ਸਫੈਦ ਕਣ ਪਾਣੀ ਵਿੱਚ ਤਰਦੇ ਵੇਖੋਗੇ। ਆਪਣੇ ਬੱਚੇ ਨੂੰ ਏਸੇ ਤਰ੍ਹਾਂ ਹੀ ਦਵਾਈ ਨੂੰ ਦੇ ਦੇਣਾ ਠੀਕ ਹੁੰਦਾ ਹੈ।
- ਖੁਰਾਕ ਨੂੰ ਦੇ ਦੇਣ ਪਿੱਛੋਂ, ਉਸੇ ਸਰਿੰਜ ਵਿੱਚ ਹੋਰ 5 mL ਟੂਟੀ ਦਾ ਪਾਣੀ ਪਾਉ। ਸਰਿੰਜ ਵਿੱਚ ਕੋਈ ਦਵਾਈ ਬਾਕੀ ਬਚੀ ਨਾ ਰਹੇ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਆਪਣੇ ਬੱਚੇ ਨੂੰ ਦੇ ਦਿਉ।
ਮੁੱਖ ਨੁਕਤੇ
- ਕੈਮੋਥੇਰਿਪੀ ਦਵਾਈਆ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਕੈਂਸਰ ਦਾ ਇਲਾਜ ਕਰਦਾ ਹੈ। ਇਹ ਗੋਲ਼ੀਆਂ ਦੇ ਰੂਪ ਵਿੱਚ ਆਉਂਦਾ ਹੈ।
- ਆਪਣੇ ਬੱਚੇ ਨੂੰ ਗੋਲ਼ੀਆਂ ਦੇਣ ਤੋਂ ਪਹਿਲਾਂ ਦਸਤਾਨੇ, ਗਾਉਨ, ਅਤੇ ਨਕਾਬ ਪਹਿਣਨਾ ਯਾਦ ਰੱਖੋ।
- ਗੋਲ਼ੀਆਂ ਨੂੰ ਦੁਫ਼ਾੜ ਕਰਨ ਵਿੱਚ ਮਦਦ ਕਰਨ ਲਈ ਪਿੱਲ ਸਪਲਿਟਰ ਅਤੇ ਚਿਮਟੀ ਦੀ ਵਰਤੋਂ ਕਰੋ।
- ਜੇ ਗੋਲ਼ੀ ਨੂੰ ਨਿਗਲਣ ਵਿੱਚ ਤੁਹਾਡੇ ਬੱਚੇ ਨੂੰ ਸਮੱਸਿਆ ਹੈ, ਤੁਸੀਂ ਇਸ ਵਾਸਤੇ ਖਾਲੀ 10 mL ਸਰਿੰਜ ਦੀ ਵਰਤੋਂ ਕਰਦਿਆਂ ਪਾਣੀ ਵਿੱਚ ਘੋਲ ਸਕਦੇ ਹੋ। ਘੋਲਣ ਲਈ ਕਿਸੇ ਦੂਸਰੇ ਡਰਿੰਕਸ ਦੀ ਵਰਤੋਂ ਨਾ ਕਰੋ।